ਚੰਡੀਗੜ੍ਹ - ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ 5159 ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੇ ਅਰਜੁਨ ਨੂੰ ਗੀਤਾ ਦੇ ਉਪਦੇਸ਼ ਦੇ ਕੇ ਕਰਮ ਕਰਨ ਦਾ ਸੰਦੇਸ਼ ਦਿੱਤਾ। ਇਸ ਪਵਿੱਤਰ ਧਰਤੀ 'ਤੇ ਦਿੱਤੇ ਗਏ ਪਵਿੱਤਰ ਗ੍ਰੰਥ ਗੀਤਾ ਦੇ ਉਪਦੇਸ਼ ਯੁੱਗਾਂ-ਯੁੱਗਾਂ ਵਿਚ ਮਨੁੱਖਤਾ ਨੂੰ ਗਿਆਨ ਅਤੇ ਸ਼ਾਂਤੀ ਦਾ ਮਾਰਗ ਦਿਖਾ ਰਹੇ ਹਨ। ਇਸ ਪਵਿੱਤਰ ਗ੍ਰੰਥ ਗੀਤਾ ਨੇ ਮਨੁੱਖਤਾ ਨੂੰ ਜੀਵਨ ਜੀਣ ਦਾ ਸਾਰ ਅਤੇ ਵਿਸ਼ਵ ਨੂੰ ਸ਼ਾਂਤੀ ਸਦਭਾਵਨਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਅੱਜ ਹਰੇਕ ਨਾਗਰਿਕ ਨੂੰ ਪਵਿੱਤਰ ਗੀਤਾ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿਚ ਧਾਰਣ ਕਰਨਾ ਚਾਹੀਦਾ ਹੈ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਐਤਵਾਰ ਨੂੰ ਕੌਮਾਂਤਰੀ ਗੀਤਾ ਮਹਾਉਤਸਵ -2022 ਵਿਚ ਕੁਰੂਕਸ਼ੇਤਰ ਵਿਕਾਸ ਬੋਰਡ ਅਤੇ ਸਿਖਿਆ ਵਿਭਾਗ ਦੇ ਤੱਤਵਾਧਾਨ ਵਿਚ ਪ੍ਰਬੰਧਿਤ ਵਿਸ਼ਵ ਗੀਤਾ ਪਾਠ ਪ੍ਰੋਗ੍ਰਾਮ ਵਿਚ ਬਤੌਰ ਮੁੱਖ ਮਹਿਮਾਨ ਵਜੋ ਬੋਲ ਰਹੇਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਵਿਧੀਵਤ ਰੂਪ ਨਾਲ ਗੀਤਾ ਪੂਜਨ ਅਤੇ ਦੀਪਸ਼ਿਖਾ ਪ੍ਰਜਵਲਤ ਕਰ ਪਵਿੱਤਰ ਪੁਰਬ 'ਤੇ ਵਿਸ਼ਵ ਗੀਤਾ ਪਾਠ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਇਸ ਪਵਿੱਤਰ ਧਰਤੀ 'ਤੇ ਕੁਰੂਕਸ਼ੇਤਰ ਦੇ ਵੱਖ-ਵੱਖ ਸਕੂਲਾਂ ਦੇ 18 ਹਜਾਰ ਵਿਦਿਆਰਥੀਆਂ ਨੇ ਨਿਰਧਾਰਿਤ ਸਮੇਂ ਅਨੁਸਾਰ ਵਿਸ਼ਵ ਕੀਤਾ ਪਾਠ ਵਿਚ ਪਵਿੱਤਰ ਗ੍ਰੰਥ ਗੀਤਾ ਦੇ 18 ਅਧਿਆੲੈਂ ਦੇ 18 ਸ਼ਲੋਕਾਂ ਦਾ ਉਚਾਰਣ ਕੀਤਾ। ਇੰਨ੍ਹਾਂ ਵਿਦਿਆਰਥੀਆਂ ਨੇ ਜਿਵੇਂ ਹੀ ਵਿਸ਼ਵ ਕੀਤਾ ਪਾਠ ਸ਼ੁਰੂ ਕੀਤਾ, ਉਸੀ ਸਮੇਂ ਹਰਿਆਣਾ ਦੇ ਸਾਰੇ ਜਿਲ੍ਹਿਆਂ ਦੇ ਸਰਕਾਰੀ ਅਤੇ ਨਿਜੀ ਸਕੂਲਾਂ ਦੇ 75 ਹਜਾਰ ਤੋਂ ਵੱਧ ਵਿਦਿਆਰਥੀ ਵੱਖ-ਵੱਖ ਦੇਸ਼ਾਂ ਦੇ ਨਾਗਰਿਕ ਵੀ ਆਨਲਾਇਨ ਜੁੜੇ ਅਤੇ ਸਾਰਿਆਂ ਨੇ ਇਕ ਸੁਰ ਵਿਚ ਵਿਸ਼ਵ ਸ਼ਾਂਤੀ ਲਈ ਵਿਸ਼ਵ ਗੀਤਾ ਦਾ ਪਾਠ ਕੀਤਾ। ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ 5 ਦਸੰਬਰ ਨੂੰ ਕੁਰੂਕਸ਼ੇਤਰ ਜਿਲ੍ਹੇ ਦੇ ਸਾਰੇ ਸਕੂਲਾਂ ਤੇ ਵਿਸ਼ਵ ਗੀਤਾ ਪਾਠ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦੀ ਛੁੱਟੀ ਦਾ ਐਲਾਨ ਕੀਤਾ।
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਗੀਤਾ ਜੈਯੰਤੀ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਗੀਤਾ ਜੈਯੰਤੀ ਦਾ ਇਹ ਦਿਨ ਵਿਲੱਖਣ, ਅਨੋਖਾ ਅਤੇ ਪ੍ਰੇਰਣਾ ਦੇਣ ਵਾਲਾ ਦਿਨ ਹੈ ਅੱਜ ਦੇ ਦਿਨ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਹਜਾਰਾਂ ਸਾਲ ਪਹਿਲਾਂ ਪਵਿੱਤਰ ਗ੍ਰੰਥ ਗੀਤਾ ਦਾ ਉਦਗਮ ਹੋਇਆ। ਸਰਕਾਰ ਵੱਲੋਂ ਕੁਰੂਕਸ਼ੇਤਰ ਦੀ ਪਵਿੱਤਰ ਧਰਤੀ 'ਤੇ ਹਰ ਸਾਲ ਕੌਮਾਂਤਰੀ ਗੀਤਾ ਮਹਾਉਤਸਵ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਹਿਲਾਂ ਇਸ ਮਹਾਉਤਸਵ ਨੂੰ ਜਿਲ੍ਹਾ ਪੱਧਰ 'ਤੇ ਹੀ ਮਨਾਇਆ ਜਾਂਦਾ ਸੀ, ਪਰ ਸਾਲ 2016 ਵਿਚ ਇਸ ਮਹਾਉਤਸਵ ਨੂੰ ਕੌਮਾਂਤਰੀ ਮਹਾਉਤਸਵ ਦਾ ਦਰਜਾ ਦਿੱਤਾ ਗਿਆ। ਇਸ ਮਹਾਉਤਸਵ ਵਿਚ ਵਿਸ਼ਵ ਗੀਤਾ ਪਾਠ ਇਕ ਅਨੋਖਾ ਪ੍ਰੋਗ੍ਰਾਮ ਹੈ। ਇਸ ਵਿਸ਼ਵ ਗੀਤਾ ਪਾਠ ਦੇ ਜਰਇਏ ਪੂਰੇ ਵਿਸ਼ਵ ਦੇ ਲੋਕਾਂ ਤਕ ਪਵਿੱਤਰ ਗ੍ਰੰਥ ਗਤੀਾ ਦੇ ਉਪਦੇਸ਼ਾਂ ਨੂੰ ਪਹੁੰਚਾਉਣ ਦਾ ਯਤਨ ਲਗਾਤਾਰ ਕੀਤਾ ਜਾ ਰਿਹਾ ਹੈ। ਇਸ ਸਾਲ ਵੀ ਸਾਮੂਹਿਕ ਵਿਸ਼ਵ ਗੀਤਾ ਪਾਠ ਦਾ ਪ੍ਰਬੰਧ ਕੁਰੂਕਸ਼ੇਤਰ ਤੋਂ ਕੀਤਾ ਗਿਆ ਅਤੇ ਇਸ ਸਾਲ ਆਨਲਾਇਨ ਪ੍ਰਣਾਲੀ ਨਾਲ ਵਿਸ਼ਵ ਗੀਤਾ ਪਾਠ ਨੂੰ ਪੂਰੀ ਦੁਨੀਆ ਤਕ ਪਹੁੰਚਾਉਣ ਦਾ ਕੰਮ ਕੀਤਾ ਗਿਆ। ਇਸ ਆਨਲਾਇਨ ਪ੍ਰਣਾਲੀ ਨਾਲ ਹਰਿਆਣਾ ਸੂਬੇ ਦੇ 75 ਹਜਾਰ ਵਿਦਿਆਰਥੀਆਂ ਦੇ ਨਾਂਲ-ਨਾਲ ਵਿਦੇਸ਼ ਦੇ ਲੋਕ ਵੀ ਜੁੜੇ।
ਉਨ੍ਹਾਂ ਨੇ ਕਿਹਾ ਕਿ ਪਵਿੱਤਰ ਗ੍ਰੰਥ ਗੀਤਾ ਨੌਜੁਆਨਾਂ ਲਈ ਪ੍ਰੇਰਣਾ ਸਰੋਤ ਹਨ। ਇਸ ਪਵਿੱਤਰ ਗ੍ਰੰਥ ਵਿਚ ਨੌਜੁਆਨਾਂ ਨੂੰ ਸਹੀ ਮਾਰਗ 'ਤੇ ਚਲਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਨੌਜੁਆਨ ਪੀੜੀ ਨੂੰ ਪਵਿੱਤਰ ਗ੍ਰੰਥ ਗੀਤਾ ਦੇ ਨਾਲ ਜੋੜਨ ਦੇ ਲਈ ਹੀ ਸਰਕਾਰ ਵੱਲੋਂ ਮਹਾਉਤਸਵ ਵਿਚ ਵਿਸ਼ਵ ਗੀਤਾ ਪਾਠ ਵਰਗੇ ਪ੍ਰੋਗ੍ਰਾਮ ਨੂੰ ਸ਼ੁਰੂ ਕੀਤਾ ਗਿਆ ਤਾਂ ਜੋ ਨੌਜੁਆਨਾਂ ਨੂੰ ਚੰਗੇ ਸੰਸਕਾਰ ਅਤੇ ਸਿਖਿਆ ਮਿਲ ਸਕੇ ਅਤੇ ਦੇਸ਼ ਦੇ ਚੰਗੇ ਨਾਗਰਿਕ ਬਣ ਸਕਣ। ਜਦੋਂ ਨੌਜੁਆਨ ਸੰਸਕਾਰਵਾਨ ਅਤੇ ਪੜ੍ਹੇ-ਲਿਖੇ ਹੋਣਗੇ ਤਾਂਹੀ ਇਕ ਚੰਗੇ ਰਾਸ਼ਟਰ ਦਾ ਨਿਰਮਾਣ ਸੰਭਵ ਹੋ ਸਕੇਗਾ। ਇਸ ਵਿਸ਼ਵ ਗੀਤਾ ਪਾਠ ਦੇ ਇਕ-ਇਕ ਸ਼ਲੋਕ ਨਾਂਲ ਵਾਤਾਵਰਣ ਵਿਚ ਸਕਾਰਾਤਮਕ ਤਰੰਗੇ ਫੈਲਦੀਆਂ ਹਨ। ਇਸ ਨਾਲ ਪੂਰੇ ਵਿਸ਼ਵ ਨੂੰ ਵਲਡਵਾਇਡ ਅਤੇ ਸਰਵ ਵਿਆਪਕਤਾ ਦਾ ਭਾਵ ਵੀ ਮਿਲਦਾ ਹੈ। ਸਰਕਾਰ ਵੱਲੋਂ ਕੁਰੂਕਸ਼ੇਤਰ , ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਪਵਿੱਤਰ ਗ੍ਰੰਥ ਗੀਤਾ ਨੂੰ ਲੈ ਕੇ ਪ੍ਰੋਗ੍ਰਾਮਾਂ ਦਾ ਪ੍ਰਬੰਧ ਕੀਤਾ ਗਿਆ।
ਇਸ ਮੌਕੇ 'ਤੇ ਹਰਿਆਣਾ ਦੇ ਖੇਡ ਅਤੇ ਯੂਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ, ਸਾਂਸਦ ਨਾਇਬ ਸਿੰਘ ਅਤੇ ਵਿਧਾਇਕ ਸੁਭਾਸ਼ ਸੁਧਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।